26. Back-2-kcaB ਗੁੱਝੀਆਂ ਗੱਲਾਂ
ਮੈਂ ਰੋਜ਼ ਨੂੰ foodbankਚ ਸਮੇਂ ਤੋਂ ਪੰਜ ਮਿੰਟ ਪਹਿਲਾਂ ਪੁੱਜਦਾ ਵਾਂ। ਆਪਣੇ ਲਈ ਇਕ ਕੱਪ ਬਿਨਾਂ ਦੁੱਧ ਵਾਲ਼ੀ coffee ਬਣਾਵੰਦਾਂ, ਤੇ homeless, pointless, ਜਾਂ ਸਿਰਫ਼ ਭੁੱਖੇ ਲੋਕਾਂ ਨਾਲ਼ ਬਹਿ ਕੇ ਪੀਵੰਦਾ ਵਾਂ। ਰਸੋਈ ਦੀ ਮਾਰ-ਕਾਟ ਚ ਛਾਲ਼ ਮਾਰਨ ਤੋਂ ਪਹਿਲਾਂ ਕਿਸੇ ਕੰਧ-ਕੋਲ਼ੇ ਦੇ ਓਹਲੇ ਲੁਕ ਕੇ ਫ਼ਰਸ਼਼ ਵੱਲ ਵੇਖਦਾ ਰਹਿੰਦਾਂ, ਕੁਝ ਨਹੀਂ ਕਹਿੰਦੇ ਲੋਕਾਂ ਦਾ ਰੌਲ਼ਾ ਸੁਣਦਾ coffee ਪੀਵੰਦਾ ਵਾਂ। Leanne ਰੋਜ਼ ਮੈਨੂੰ ਲੁਕੇ ਨੂੰ ਲੱਭ ਲੈਂਦੀ ਏ। ਖਵਰੇ ਮੈਂ ਰੋਜ਼ ਲੱਭੇ ਜਾਵਣ ਲਈ ਹੀ ਇਤ-ਥਾਂ ਆਵੰਦਾ ਵਾਂ, ਤਾਂ ਵੀ ਰੋਜ਼ ਗੁਆਚ ਜਾਵੰਦਾ ਵਾਂ।ਮੈਂ ਤੁਰਤ ਕਿਸੇ ਨਾਲ਼ ਅੱਖਾਂ ਨਹੀਂ ਮਿਲਾਵੰਦਾ ਕਿ ਲੋਕਾਂ ਨੂੰ ਬਾਅਦ ਚ ਵੇਖਾਂਗਾ, ਪਹਿਲਾਂ ਪਤਾ ਲੱਗੇ ਇਹ ‘ਲੋਕ-ਪਰਲੋਕ’ ਕਿਹੜਾ ਏ? ਖੱਬੇ ਪਾੱਸਿਓਂ ਡਮਰੂ ਵੱਜਣ ਦੀ ਆਵਾਜ਼ ਆਵੰਦੀ ਏ। ਡਮਰੂ ਕਿਸ ਕੋਲ਼ ਏ? ਨਹੀਂ ਕੋਈ ਤੇਲ਼ ਵਾਲ਼ਾ ਖਾਲੀ ਪੀ੍ਹਪਾ ਖੜਕਾ ਰਿਹਾ ਏ। Diego ਅੱਜ ਖੁਸ਼ ਏ। ਅੱਜ Anya ਨਹੀਂ ਆਈ, ਨਹੀਂ ਤਾਂ ਹੋਰ ਕਿਸੇ ਦੀ ਆਵਾਜ਼ ਨਹੀਂ ਸੀ ਸੁਣਨੀ। ਮੈਂ ਕੰਨਾ ਨਾਲ਼ ਵੇਖਦਾ ਵਾਂ, ਤਾਂ ਵੀ ਬੰਦ ਅੱਖਾਂ ਚ ਝਮਕਾਰ੍ਹਾ ਜਿਹਾ ਪੈਵੰਦਾ ਏ।
ਇਹ Leanne ਏ, ਤੇ ਗੱਲ ਇਤ-ਥਾਂ ਹੀ ਮੁੱਕ ਜਾਣੀ ਚਾਹੀਦੀ ਸੀ।
ਕੁਰਸੀ ‘ਤੇ ਬੈਠਾ ਮੈਂ ਸਿਰ ਚੁੱਕ ਕੇ ਓਸ ਵੱਲ ਨਹੀਂ ਵੇਖਦਾ। ਕੰਨੀਆਂ ਥਾਣੀ ਵੀ ਨਹੀਂ। ਮੈਂ Leanne ਨੂੰ intuition ਨਾਲ਼ ਵੇਖਦਾ ਵਾਂ। ਓਦ੍ਹੇ ਆਇਆਂ:
ਪੀਪੇ ਚ ਤੇਲ ਭਰਨ ਲਗਦਾ ਏ ਤੇ ਓਹਦੀ ਮਰਦਾਵੀਂ ਆਵਾਜ਼ ਹੌਲ਼ੀ-ਹੌਲ਼ੀ ਜਨਾਨਾ ਬਣਨ ਲਗਦੀ ਏ। ਓਹ ਗਿਣ-ਗਿਣ ਕਰਦਾ ਗਾਵਨ ਲਗਦਾ ਏ। ਫਿਰ ਡਮਰੂ ਮਿੱਠਾ ਵੱਜਣ ਲਗਦਾ ਏ— ਡੁਮਕ-ਡੁਮਕ। ਵਿਚ- ਇਹ ਟੱਲੀਆਂ ਖੜਕੀਂਦੀਆਂ ਵੀ ਸੁਣੀਂਦੀਆਂ ਨ। ਪੀਪੇ ਨਾਲ਼ ਕਿਸੇ ਦੀ ਬੰਗ ਫ਼ਸੀ ਏ। ਇਨ੍ਹਾਂ ਜੋੜਿਆਂ ਨੂੰ ਕਈ ਵਾਰ ਸਮਝਾਇਆ ਏ ਪਰਦਾ ਕਰਨ, ਬੰਗਾਂ ਜਾਂ ਝਾਂਜਰਾਂ ਪਾ ਕੇ ਬਿਸਤਰੇ ਚ ਨਹੀਂ ਵੜੀਦਾ ਹੋਂਦਾ।
ਕੋਈ ਯਕਦਮ ਲਗਾਮ ਖਿੱਚਦਾ ਏ ਤੇ ਧੜੰਮ ਕਰ ਘੋੜੀ ਉੱਤੇ ਹੀ ਢਹਿ ਜਾਵੰਦਾ ਏ। ਅਖੀਰ ਸਭ ਕੁਝ ਡੁੱਲ ਜਾਵੰਦਾ ਏ। ਮੈਂ ਜਿੱਥੇ ਵੀ ਹੋਵਾਂ, ਮੇਰੇ ਪੈਰ ਸਹਿਜ ਹੋ ਕੇ ਜ਼ਮੀਨ ਨਾਲ਼ ਲੱਗ ਜਾਵੰਦੇ ਨ।
ਮੈਂ ਕੁਝ ਦੇਰ ਹੋਰ ਅੱਖਾਂ ਨਹੀਂ ਖੋਲ੍ਹਦਾ। ਕਮਰੇ ਦੀ ਲੋਅ, ਤੇ ਲੋਕਾਂ ਦੇ ਰੰਗ ਚ ਰਤਾ ਫ਼ਰਕ ਏ। ਇਤ-ਥਾਂ ਮੈਂ ਇਹੀ ਖੇਹ ਖਾਵਣ ਆਵੰਦਾ ਵਾਂ। ਰੋਜ਼ ਕੋਈ ਚੰਨ ਚੜ੍ਹਾਵਨ ਆਵੰਦਾ ਵਾਂ।
ਆਪਣਾ ਮੂੰਹ Leanne ਵੱਲ ਕਰ ਮੈਂ ਅੱਖਾਂ ਖੋਲ੍ਹ ਦੇਵੰਦਾ ਵਾਂ। ਮੇਰੇ ਸਿਰ ਦੇ ਐਨ ਉੱਪਰ Leanne ਚੜ੍ਹ ਆਈ ਹੋਂਦੀ ਏ। ਹੁਣ ਓਸ ਦੀ ਵਾਰੀ।
ਵਰ੍ਹ!
ਅੰਝ-ਕਰਸਰ-ਪਰ-ਚੜ੍ਹ
.......ਵਰ੍ਹ!
ਓਸ ਦਿਨ foodbank ਚ:
ਬੱਦਲੀ ਹੇਠਾਂ ਉੱਤਰ ਆਈ ਤੇ ਪੈਰਾਂ ਭਾਰ ਮੇਰੇ ਅੱਗੇ ਬੈਠ ਗਈ। ਇਕ ਹੱਥ ਮੇਰੇ ਗੋਡੇ ‘ਤੇ ਧਰ ਆਸਰਾ ਲਿਆ ਤੇ ਮੇਰਾ ਹਾਲ਼ ਪੁੱਛਿਆ। ਮੇਰੀ ਲੱਤ ਪਈ ਤੇ ਓਹ-ਨੂੰ ਮਕੌੜਾ ਪੈ ਗਿਆ। ਮੈਂ ਆਪਣੇ ਪੈਰ ਨੂੰ ਆਖਿਆ ਕਿ ਲੱਤ ਨੂੰ ਰਤਾ ਖਿੱਚ ਕੇ ਰੱਖੇ, ਸਭ ਠੀਕ ਏ। ਐਵੈਂ ਭਾਵਨਾਵਾਂ ਦਾ ਵਲ਼ ਏ, ਦੱਬ ਕੇ ਰੱਖ- ਨਿਕਲ ਜਾਵੇਗਾ। Leanne ਨੇ ਆਪਣਾ ਸਿਰ ਜਦੋਂ ਮੇਰੇ ਗੋੱਡਿਆਂ ਦੇ ਬਹੁੰ ਨੇੜ੍ਹੇ ਲੈ ਆਵੰਦਾ ਤਾਂ ਮੈਂ ਸਮਝ ਗਿਆ ਕੇ ਸਿਰ-ਨਾਲ਼-ਸਿਰ ਜੋੜ ਕੇ ਕਰਨ ਵਾਲ਼ੀ ਕੋਈ ਗੱਲ ਹੋਣੀ ਏ। ਅਸੀਂ ਕਿਸੇ ਦੀ ਨਿੰਦਿਆ ਚੁਗਲ਼ੀ ਬਹੁੰ ਪਰੰ-ਪਰਾਗਤ ਢੰਗ ਨਾਲ਼ ਕਰਦੇ ਵਾਂ, ਕਿਓਂਕਿ ਤਾਂ ਹੀ sense ਬਣਦੀ ਏ।
Leanne ਨੂੰ ਅੰਞ ‘ਕੱਠੀ ਹੋਈ ਨੂੰ ਮੈਂ ਪਹਿਲੀ ਵਾਰ ਵੇੱਖਿਆ ਸਾ। ਮੇਰੀ ਲੱਤ ਦੀ ਹਾਸੀ ਨਿਕਲ ਗਈ ਤੇ ਓਹ ਆਖਣ ਲੱਗੀ, “ਏਹ ਤਾਂ ਨਿੱਕੀ ਜਿੰਨੀ ਏ! ਚੁੱਕ ਕੇ ਬੈਗ ਚ ਪਾ ਤੇ ਨਿਕਲ਼ ਲੈ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਸਭ ਨੇ ਸੋਚਣਾ ਏ ਇਹ ਛੇਤੀ ਘਰ ਚਲ ਗਈ ਹੋਣੀ ਏ, ਤੇ ਤੂੰ ਅੱਜ ਕੰਮ ‘ਤੇ ਆਇਆ ਹੀ ਨਹੀਂ”? ਮੈਂ ਮੇਰੀ ਭੋਲ਼ੀ ਲੱਤ ਦੀ ਸੁਹਣੀ ਗੱਲ ‘ਤੇ ਹੱਸ ਛੱਡਿਆ। ਇਨ੍ਹਾਂ ਲੱਤਾਂ ਦੇ ਪਿੱਛੇ ਲੱਗ ਕੇ ਹੀ ਮੈਂ ਇਤ-ਥਾਂ ਬੈਠਾ ਸਾਂ। ਮਖਾਂ ਮੈਥੋਂ ਵੱਧ ਚਾਅ ਤਾਂ ਤੁਸੀਂ ਕਰਦੀਆਂ ਓ Leanne ਦਾ।
Leanne ਨੇ ਮੇਰੇ ਸਿਰ ਨਾਲ਼ ਆਪਣਾ ਸਿਰ ਜੋੜ ਕੇ ਕਈ ਗੁੱਝੀਆਂ ਗੱਲਾਂ ਦੱਸੀਆਂ, ਜੋ ਮੈਂ ਆਪਣੀ ਸਰੀਰਕ ਸੁੰਨਤ ਚ ਸੁਣ ਨਾ ਸਕਿਆ। ਏਹ-ਦੀ ਮਿਆਉਂ-ਮਿਆਉਂ ਦੀ ਆਵਾਜ਼ ਆਵੰਦੀ ਸੀ, ਹੋਰ ਮੈਂ ਕੀ ਸੁਨਣਾ -ਸੁਨਾਵਣਾ ਸਾ? ਅਖੇ, “ਓਹ ਨਾ? ਮਿਆਉਂ-ਮਿਆਊਂ! ਅਸੀਂ ਸਾਰੇ ਨਾ? ਮਿਆਉਂ-ਮਿਆਉਂ!” ਮੇਰੀ ਸੁੰਨਤ ਵੇਖ ਕੇ ਮੇਰੇ ਹੱਥ ਨੂੰ Leanne ਦੀ ਪਿੱਠ ‘ਪਰ ਪਿਆਰ ਦੀ ਦਮੁੱਕੀ ਜੜਨ ਦਾ ਖਿ਼ਆਲ ਆਵਿਆ, ਜੋ ਮੈਂ ਮਨ ਚ ਹੀ ਦੱਬ ਛੋੜ੍ਹਿਆ। ਕੁਝ ਦੇਰ ਹੋਰ ਨੈਣ-ਦਰਸ ਤੇ ਭੇਤ ਭਰੀਆਂ ਗੱਲਾਂ ਕਰ Leanne ਉੱਠੀ, ਤੇ ਰਸੋਈ ਨੂੰ ਹੋ ਲਈ। coffee ਮੁਕਾ ਮੈਂ ਵੀ ਉਤ-ਥਾਂ ਨੂੰ ਹੋ ਲਿਆ ਜੇ:(ੜੀ)-ਠਾਂ ਮੇਰੀ ਮੁਸ਼ਕਿਲ ਗਈ ਸੀ। ਆਪਣੇ ਨੱਥ-ਕੰਗਣੇ ਅਲਮਾਰੀ ਅੰਦਰ ਸਾਂਭ ਮੈਂ ਭਾਂਡਿਆਂ ਵੱਲ ਹੋ ਲਿਆ।
ਆਪਣੇ ਨੱਥ-ਕੰਗਣੇ ਅਲਮਾਰੀ ਅੰਦਰ ਸਾਂਭ ਮੈਂ ਭਾਂਡਿਆਂ ਵੱਲ ਹੋ ਲਿਆ। ਅਜੇ ਦੋ ਚਾਰ ਭਾਂਡੇ ਹੀ ਛੇੜੇ ਸਨ ਕਿ ਮੌਸਮ ਰਸੋਈ ਅੰਦਰ ਵੀ ਆਣ ਵੜਿਆ, ਤੇ ਬੱਦਲੀ ਨੇ ਚਾਣ੍ਹਚੱਕ ਪਿੱਛੋਂ ਆਣ ਕੇ ਮੇਰੀ ਪਿੱਠ ਸੇੜ ਦਿੱਤੀ। ਮੈਂ ਡਰ ਕੇ ਸਾਬਣ ਵਾਲ਼ੇ ਹੱਥ ਉਤਾਂਹ ਚੁੱਕ ਲਏ, ਤੇ ਏਹ-ਨੇ ਆਪਣੀਆਂ ਬਾਹਵਾਂ belt ਵਾਂਙ ਮੇਰੇ ਲੱਕ ਦੁਆਲ਼ੇ ਵਲ਼ ਛੋੜੀਆਂ। ਇਹ ਬੱਦਲੀ ਘੜੀ ਕੁ ਭਰ ਮੇਰੇ ‘ਤੇ ਵਰ੍ਹੀ, ਤੇ ਕੰਨ ਚ ਨਿੱਕਾ ਜਿੰਨਾਂ ‘Thank you’ ਆਖ ਕੇ ਉੱਡ ਗਈ।
Thank you ਕਾਹਦਾ? ਮੈਂ ਸੋੱਚੀਂ ਪੈ ਗਿਆ। “Thank you ਕੱਲ ਨੂੰ Back-to-back double shift ਚੁੱਕਣ ਦਾ!”, ਮੇਰੀ ਲੱਤ ਨੇ ਮੈਂ-ਨੂੰ ਸਾਰੀ ਗੱਲ ਸਮਝਾਈ।
ਮੇਰੇ ਕੁਰਸੀ ‘ਤੇ ਬੈਠਿਆਂ coffee ਪੀਵੰਦਿਆਂ ਇਹ ਕਾਰਾ ਹੋਇਆ ਸਾ, ਜਿਸ ਦਾ ਮੈਂ-ਨੂੰ ਕੋਈ ਇਲਮ ਨਾ ਸਾ। ਮੈਂ ਬਿਨਾਂ ਹਾਂ ਜਾਂ ਨਾ ਕੀਤਿਆਂ Leanne ਨਾਲ਼ ਅਗਲ਼ੇ ਦਿਨ ‘ਕੱਠੀਆਂ ਦੋ ਸਿ਼ਫ਼ਟਾਂ ਕਰਨ ਦਾ ਅਹਿਦ ਕਰ ਚੁੱਕਿਆ ਸਾਂ। ਸਿਰ ਨਾਲ਼ ਸਿਰ ਜੋੜ ਕੇ ਕੀਤੀਆਂ ਗੱਲਾਂ ਹੁਣ ਸਮਝ ਪੈਣ ਲੱਗੀਆਂ ਸਨ। “ਮੈਂ ਕਦੋਂ ਚੁੱਕੀ shift? ਮੈਂ ਤਾਂ ਲਾਡੀ-ਲਾਡੀ ਕਰਦਾ ਸਾਂ,” ਮੈਂ ਰੋਣ-ਹਾਕੇ ਹੋਏ ਨੇ ਆਪਣੇ-ਆਪ ਤੋਂ ਪੁੱਛਿਆ। ਮੇਰੀਆਂ ਲੱਤਾਂ-ਬਾਹਵਾਂ ਨੂੰ ਇਕ ਵਾਰ ਫਿਰ ਹਾਸੀ ਦਾ ਦੌਰਾ ਪੈ ਗਿਆ। Out of frustration ਮੈਂ Leanne ਵੱਲ ਇਸ਼ਾਰਾ ਕਰਦਿਆਂ ਆਖਿਆ , “ਏਹ ਖਲੋਤੀ ਜੇ, ਇਹ-ਨੂੰ ਪੁੱਛ ਲਓ ਭਾਵੇਂ, ਐਸਾ ਕੋਈ ਵਾਅਦਾ ਨਹੀਂ ਹੋਇਆ”। ਮੇਰੀ ਪਿੱਠ ਨੇ ਮੈਂ-ਨੂੰ ਆਪਣੇ ਵਾਲ਼ਾ ਪਾਸਾ ਵਿਖਾਲਿ਼ਆ, ਉਤ-ਥਾਂ ਕੋਈ ਨਾ ਸਾ। Foodbank ਵੀ ਨਹੀਂ।
ਮੈਂ ‘ਕੱਲਾ-ਕਾਰ੍ਹਾ ਆਪਣੀ ਇਕ ਤਲ਼ੀ ਨੂੰ ਦੂਜੀ ਦੇ ਨਾਲ਼ ਘਸਰ ਰਿਹਾ ਸਾਂ। *ਹੱਥ ਮਲਣਾ- ਕਿਸੇ ਚੀਜ਼ ਨੂੰ ਕਿਸੇ ਹੋਰ ਚੀਜ਼ ਨਾਲ਼ ਛੁਹਾਣਾ, ਰਗੜਨਾ, ਭਾਵੇਂ ਮਨ ਹੀ ਮਨ ਰਗੜਨਾ। ਮਨ ਚ ਖਿ਼ਆਲ਼ ਵੜਿਆ ਏ, ਆਪਣਾ ਕੰਮ ਕਰ ਰਿਹਾ ਏ। ਕੰਮ ਖ਼ਤਮ ਹੋ ਜਾਵੇਗਾ ਤਾਂ ਆੱਪੇ ਛਿਥੇ ਹੋਏ ਨੇ ਨਿਕਲ਼ ਜਾਣਾ ਏ। ਮੁਸ਼ਕਿਲ ਪਿੰਡੇ ਦੀ ਏ। ਪਿੰਡਾ ਦਸਦਾ ਏ, ਕੁਛ ਤੋ ਹੁਆ ਤਾਂ।
ਪਿੰਡਾ ਕਦੋਂ ਦਾ ਸੁੱਕ ਗਿਆ ਸਾ ਤੇ ਪਿੱਠ ਭਖੀ ਸੀ। ਮੇਰੀ ਪਿੱਠ ‘ਤੇ ਕੋਈ ਸਵਿਚ ਏ ਜੋ ਕਿਸੇ ਦੇ ਨਾਲ਼ ਲੱਗਣ ‘ਤੇ ON ਹੋ ਜਾਵੰਦਾ ਏ। ਕੋਈ ਪੱਖਾ ਚਲ ਪੈਂਦਾ ਏ ਜੋ ਅੰਦਰ ਪਏ ਸਭ ਕੁਝ ਨੂੰ ਹਵਾ ਝੱਲਦਾ ਏ। ਮੇਰਾ ਸਿਰ ਪੰਘਰ ਕੇ ਲੱਕੋਂ ਹੇਠਾਂ ਵਹਿਣ ਲਗਦਾ ਏ। ਮੇਰੇ ਕੰਨਾਂ ਚ ਕੋਈ exhaust ਏ ਜੋ ਜਹਾਜ਼ ਜਿੰਨੀ ਆਵਾਜ਼ ਕਰਦਾ ਏ ਤੇ ਅੰਦਰ ਪਈ ਗਰਮੀ ਨੂੰ ਬਾਹਿਰ ਸੁੱਟਦਾ ਏ।
ਇਸ ਲਈ ਪਿੱਠ ਵਾਲ਼ਾ ਸੁੱਚ ਜੇ ਦੱਬ ਹੋ ਜਾਵੇ, ਤਾਂ ਮੇਰੀ ਪਿੱਠ ਗਰਮ ਹੋ ਜਾਵੰਦੀ ਏ। Leanne ਇਕ ਵਾਰ ਫਿਰ ਜੱਫੀ ਤੋਂ ਬਾਅਦ ਮੇਰਾ switch ਬੰਦ ਕਰਨਾ ਭੁੱਲ ਗਈ ਸੀ।
ਭੁੱਲ ਜਾਵੰਦਾ ਬੰਦਾ। ਓਹ ਵਿਚਾਰੀ ਨੂੰ ਕੀ ਪਤਾ ਕਿ ਕਿਸੇ ਦੇ ਪਿੰਡੇ ‘ਤੇ ਬਟਨ ਲੱਗੇ ਹੋ ਸਕਦੇ ਨੇ। ਕਈ ਵਾਰ ਲਭਦੇ ਨਹੀਂ, ਕਿਉਂਕਿ ਬੰਦਿਆਂ ਦੇ ਜ਼ਰਾ ਅੰਦਰ ਕਰ ਕੇ ਲੱਗੇ ਹੋਂਦੇ ਨ। ਮੈਂ ਓਹਦੀ ਇਸ ਭੁੱਲ ਨੂੰ ਮੁਆਫ਼ ਕੀਤਾ ਤੇ ਲੱਕ ਨਾਲ਼ ਬੱਧਿਆ ਪੌਣਾ ਪਾਣੀ ਨਾਲ਼ ਭਿਓਂ ਕਰ ਪਿੱਠ ‘ਪਰ ਰਗੜਿਆ। ਰਤਾ ਹੋਸ਼ ਆਈ।
ਏਹ ਨੀਰਾ ਮੇਰਾ ਖਿਆਲ਼ ਨਹੀਂ ਹੋ ਸਕਦਾ। ਕੁਝ ਤਾਂ ਹੋਇਆ ਹੋਣਾ, ਤਾਂ ਹੀ ਤਾਂ ਕੁਝ-ਕੁਝ ਹੋਈ ਜਾਵੰਦਾ ਏ। ਮੈਂ ਇਕ ਵਾਰ ਫਿਰ ਪਿੱਛੇ ਮੁੜ੍ਹ ਕੇ ਵੇੱਖਿਆ- ਕੋਈ ਨਾ ਸਾ। ਇਸ ਵੇਲ਼ੇ ਹੇ-ਥਾ ਮੇਰੇ ਬਿਨ੍ਹਾਂ ਕੋਈ ਨਹੀਂ। ਫਿਰ ਮੈਨੂੰ ਮੇਰੇ ਇਲਾਵਾ- ਕੁਝ ਕਿਵੇਂ ਹੋ ਸਕਦਾ ਏ? ਕੋਈ ਹੋਰ ਵੀ ਹੋਇਆ ਹੋਣਾ ਕਿਸੇ ਹੋਰ ਵੇਲ਼ੇ? Eਨ੍ਹੇ ਕੁਝ ਕੀਤਾ ਹੋਣਾ ਏ ਤੇ ਮੇਰੇ ਅੰਦਰ ਵੀ ਕੋਈ ਹੋਨਾ ਸਟਅਰਟ ਹੋ ਗਿਆ ਹੋਣਾ ਏ (ਹੋਨਾ-ਏ)?
ਸੁੰਨ ਚ ਖਲੋਤਾ ਮੈਂ ਭਾਂਡੇ ਧੋ ਰਿਹਾ ਸਾਂ- ‘ਕੱਲਾ ‘ਹੋ-ਰਿਹਾ-ਸਾਂ। ਹਿਸਾਬ ਲਾਵੰਦਾ ਕਿ ਕੁਝ ਘਟਿਆ-ਵਧਿਆ ਵੀ ਹੈ ਵੇ ਮੇਰੇ ਅੰਦਰੋਂ ਜਾਂ ਨਹੀਂ? ਹੋ ਸਕਦਾ ਏ ਭਾਰ ਵੱਧ ਗਿਆ ਹੋਵੇ ਜਾਂ ਸਿਰ ‘ਤੇ ਵਾਲ਼ ਆ ਗਏ ਹੋਣ? ਕੁਛ ਹੁਆ ਹੈ ਤੋ ਕੁਛ ਤੋ ਹੁਆ ਹੋਗਾ? ਪਿੱਠ ਵੀ ਹੁਣ ਤਾਈਂ normal ਹੋ ਗਈ ਸੀ। ਸਿਰ ਚੈੱਕ ਕੀਤਾ ਜਾਵੇ?
ਮੇਰੇ ਅੰਞ ਸੋੱਚਣ ਨੇ ਮੇਰੇ ਸਿਰ (x|y ) ਦਾ ਦਿਲ ਤੋੜਿਆ, ਤੇ ਓਨ੍ਹਾਂ ਨੇ ਰੌਣੀ ਸ਼ਕਲ ਬਣਾ ਕੇ ਆਖਿਆ, “ ਜੇ ਤੁਸੀਂ ਘਰ ਆਪਣੇ ਸੋਫ਼ੇ ‘ਪਰ ਮੂਧੇ ਪਏ ਹੋਂਦੇ, ਤਾਂ ਵੀ ਸਾਡਾ ਹੀ ਨਾ ਲੱਗਣਾ ਸੀ। ਠੀਕ ਏ, ਜੋ ਸਮਝੀ ਜਾਓ!” ਮਖਾਂ ਯਰਾ ਤੁਹਾਂ-ਦਾ ਸੁਝਾਇਆ ਹੀ ਸਮਝ ਰਿਹਾਂ, ਮੈਂ ਹੋਰ ਕਿੱਥੋਂ ਸਮਝ ਲੈਣਾ ਏ?
A secret is exchanged, but nobody quite agrees on what was said.
The body keeps receipts the mind cannot read: a touch, a pressure, a warmth, a sudden shift. Leanne leaves; the body remains, trying to reconstruct the missing event.
And so the question quietly returns: if something happened inside you, must something have happened outside you first?